Amritvele Da Hukamnama Sachkhand shri Darbar Sahib Amritsar Sahib 18-08-2023,
ਸੋਰਠਿ ਮਹਲਾ ੫ ॥ ਮਾਇਆ ਮੋਹ ਮਗਨੁ ਅੰਧਿਆਰੈ ਦੇਵਨਹਾਰੁ ਨ ਜਾਨੈ ॥ ਜੀਉ ਪਿੰਡੁ ਸਾਜਿ ਜਿਨਿ ਰਚਿਆ ਬਲੁ ਅਪੁਨੋ ਕਰਿ ਮਾਨੈ ॥੧॥ ਮਨ ਮੂੜੇ ਦੇਖਿ ਰਹਿਓ ਪ੍ਰਭ ਸੁਆਮੀ ॥ ਜੋ ਕਿਛੁ ਕਰਹਿ ਸੋਈ ਸੋਈ ਜਾਣੈ ਰਹੈ ਨ ਕਛੂਐ ਛਾਨੀ ॥ ਰਹਾਉ ॥ ਜਿਹਵਾ ਸੁਆਦ ਲੋਭ ਮਦਿ ਮਾਤੋ ਉਪਜੇ ਅਨਿਕ ਬਿਕਾਰਾ ॥ ਬਹੁਤੁ ਜੋਨਿ ਭਰਮਤ ਦੁਖੁ ਪਾਇਆ ਹਉਮੈ ਬੰਧਨ ਕੇ ਭਾਰਾ ॥੨॥ ਦੇਇ ਕਿਵਾੜ ਅਨਿਕ ਪੜਦੇ ਮਹਿ ਪਰ ਦਾਰਾ ਸੰਗਿ ਫਾਕੈ ॥ ਚਿਤ੍ਰ ਗੁਪਤੁ ਜਬ ਲੇਖਾ ਮਾਗਹਿ ਤਬ ਕਉਣੁ ਪੜਦਾ ਤੇਰਾ ਢਾਕੈ ॥੩॥ ਦੀਨ ਦਇਆਲ ਪੂਰਨ ਦੁਖ ਭੰਜਨ ਤੁਮ ਬਿਨੁ ਓਟ ਨ ਕਾਈ ॥ ਕਾਢਿ ਲੇਹੁ ਸੰਸਾਰ ਸਾਗਰ ਮਹਿ ਨਾਨਕ ਪ੍ਰਭ ਸਰਣਾਈ ॥੪॥੧੫॥੨੬॥ ਪਦਅਰਥ: ਮਗਨੁ = ਮਸਤ। ਅੰਧਿਆਰੈ = ਹਨੇਰੇ ਵਿਚ। ਨ ਜਾਨੈ = ਡੂੰਘੀ ਸਾਂਝ ਨਹੀਂ ਪਾਂਦਾ। ਜੀਉ = ਜਿੰਦ। ਪਿੰਡੁ = ਸਰੀਰ। ਸਾਜਿ = ਬਣਾ ਕੇ। ਰਚਿਆ = ਪੈਦਾ ਕੀਤਾ। ਮਾਨੈ = ਮੰਨਦਾ ਹੈ।੧।ਮਨ = ਹੇ ਮਨ! ਮੂੜੇ = ਹੇ ਮੂਰਖ! ਕਰਹਿ = ਤੂੰ ਕਰਦਾ ਹੈਂ। ਕਛੂਐ = ਕੋਈ ਕਰਤੂਤ। ਛਾਨੀ = ਲੁਕੀ।ਰਹਾਉ।ਮਦਿ = ਨਸ਼ੇ ਵਿਚ। ਮਾਤੋ = ਮਸਤ। ਉਪਜੇ = ਪੈਦਾ ਹੋ ਗਏ। ਭਰਮਤ = ਭਟਕਦਿਆਂ। ਬੰਧਨ = ਜ਼ੰਜੀਰ।੨।ਦੇਇ = ਦੇ ਕੇ। ਦੇਇ ਕਿਵਾੜ = ਦਰਵਾਜ਼ੇ ਬੰਦ ਕਰ ਕੇ। ਦਾਰਾ = ਇਸਤ੍ਰੀ। ਸੰਗਿ = ਨਾਲ। ਫਾਕੈ = ਕੁਕਰਮ ਕਰਦਾ ਹੈ। ਚਿਤ੍ਰ ਗੁਪਤੁ = (ਧਰਮਰਾਜ ਦੇ ਮੁਨਸ਼ੀ) । ਮਾਗਹਿ = ਮੰਗਦੇ ਹਨ, ਮੰਗਣਗੇ।੩।ਦੁਖ ਭੰਜਨ = ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਓਟ = ਆਸਰਾ। ਸਾਗਰ =...




Comments
Post a Comment