Sandhya vele de hukamnama sachkhand Shri harmandir Sahib Amritsar, 02-11-2026
*ਸ਼੍ਰੀ ਹਰਮੰਦਿਰ ਸਾਹਿਬ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅੱਜ ਸ਼ਾਮ ਵੇਲੇ ਹੋਇਆ ਪਵਿੱਤਰ ਹੁਕਮਨਾਮਾ ਸਾਹਿਬ ਜੀ ਅੰਗ658 2 ਨਵੰਬਰ* *ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ* ਰਾਗ ਸੋਰਠਿ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ। *ੴ ਸਤਿਗੁਰ ਪ੍ਰਸਾਦਿ ॥* ਅਕਾਲ ਪੁਰਖ ਪਰਮਾਤਮਾ ਇੱਕ ਹੈ ਅਤੇ ਉਹ ਪਰਮਾਤਮਾ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। *ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ ॥ ਅਪਨੇ ਛੂਟਨ ਕੋ ਜਤਨੁ ਕਰਹੁ ਹਮ ਛੂਟੇ ਤੁਮ ਆਰਾਧੇ ॥੧॥* ( ਹੇ ਮਾਧੋ! ਹੇ ਹਰੀ ਪ੍ਰਭੂ ਵਾਹਿਗੁਰੂ ਪਰਮ ਪਿਤਾ ਪਰਮਾਤਮਾ ਜੀ ) ਜੇ ਅਸੀਂ ਮੋਹ (ਮਾਇਆ) ਦੀ ਫਾਹੀ ਵਿਚ ਬੱਝੇ ਹੋਏ ਸਾਂ, ਤਾਂ ਅਸੀ ਤੁਹਾਨੂੰ ਆਪਣੇ ਪਿਆਰ ਦੀ ਰੱਸੀ ਨਾਲ ਬੰਨ੍ਹ ਲਿਆ ਹੈ। ਅਸੀਂ ਤਾਂ ਹੇ ਪ੍ਰਭੂ (ਉਸ ਮੋਹ ਮਾਇਆ ਦੀ ਫਾਹੀ ਵਿਚੋਂ) ਤੁਹਾਡਾ ਨਾਮ ਸਿਮਰ ਕੇ ਨਿਕਲ ਆਏ ਹਾਂ, ਪਰ ਹੇ ਪ੍ਰਭੂ ਪਿਤਾ ਪਰਮਾਤਮਾ ਜੀ ਤੁਸੀਂ ਸਾਡੇ ਪਿਆਰ ਦੇ ਜਕੜ ਵਿਚੋਂ ਕਿਵੇਂ ਨਿਕਲੋਗੇ ? ॥੧॥ *ਮਾਧਵੇ ਜਾਨਤ ਹਹੁ ਜੈਸੀ ਤੈਸੀ ॥ ਅਬ ਕਹਾ ਕਰਹੁਗੇ ਐਸੀ ॥੧॥ ਰਹਾਉ ॥* ਹੇ ਮਾਧੋ! (ਹੇ ਪਰਮ ਪਿਤਾ ਪਰਮਾਤਮਾ ਜੀ) ਤੁਹਾਡੇ ਭਗਤ ਜਿਹੋ ਜਿਹਾ ਪਿਆਰ ਤੁਹਾਡੇ ਨਾਲ ਕਰਦੇ ਹਨ ਉਹ ਤੈਥੋਂ ਲੁਕਿਆ ਨਹੀਂ ਰਹਿ ਸਕਦਾ (ਤੁਸੀਂ ਉਹ ਚੰਗੀ ਤਰ੍ਹਾਂ ਜਾਣਦਾ ਹੋ)। ਅਜਿਹੇ ਪਿਆਰ ਦੇ ਹੁੰਦਿਆਂ ਤੁਸੀਂ ਜ਼ਰੂ...